ਅਸੀਂ ਇੱਕ ਪਾਸੇ ਖਲੋ ਕੇ ਲਿਬਰਲ ਸਰਕਾਰ ਨੂੰ ਬਿਜਨਸ ਤਬਾਹ ਕਰਦੇ ਵੇਖ ਨਹੀਂ ਸਕਦੇ!

ਜੇਕਰ ਤੁਸੀਂ ਲੋਕਲ ਬਿਜਨਸ ਦੇ ਹੱਕ ਵਿੱਚ ਹੋ ਤਾਂ ਸਾਈਨ ਕਰੋ:

ਲਿਬਰਲ ਸਰਕਾਰ ਦਾ ਯੋਜਨਾਬੱਧ ਟੈਕਸ ਵਧਾਉਣਾ ਸਥਾਨਕ ਬਿਜਨਸ ਨੂੰ ਨੁਕਸਾਨ ਕਰੇਗਾ। ਇਹ ਕਰ ਸਕਦਾ ਹੈ:

ਲੋਕਲ ਬਿਜਨਸਾਂ ਨੂੰ ਬੰਦ

ਮੈਨੂਫੈਕਚਰਿੰਗ ਪਲਾਂਟਾਂ ਨੂੰ ਬੰਦ

ਨੌਕਰੀਆਂ ਦੀ ਛਾਂਟੀ

ਸਿਹਤ ਸੇਵਾਵਾਂ ਲਈ ਉਡੀਕ ਸਮੇਂ ਵਿੱਚ ਵਾਧਾ

ਕਿਸਾਨਾਂ ਦਾ ਜੀਵਨ ਮੁਸ਼ਕਲਾਂ ਭਰਿਆ

ਮਛੇਰਿਆਂ ਦਾ ਜੀਵਨ ਮੁਸ਼ਕਲਾਂ ਭਰਿਆ

ਇਸ ਵੀਡੀਓ ਨੂੰ ਵੇਖੋ:

 

ਇਸ ਮਸ਼ਹੂਰੀ ਨੂੰ ਸੁਣੋ:

ਲੋਕਲ ਬਿਜਨਸ ਕੈਨੇਡਾ ਦੀ ਰੀੜ ਦੀ ਹੱਡੀ ਹਨ। ਇਹਨਾਂ ਵਿੱਚ ਤੁਸੀਂ ਕੰਮ ਕਰਦੇ ਹੋ। ਇੱਥੇ ਆਪਾਂ ਮਿਲਦੇ ਹਾਂ।

ਇਹਨਾਂ ਵੱਲੋਂ ਪੈਦਾ ਕੀਤੀਆਂ ਨੌਕਰੀਆਂ ਸਾਡੇ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ।

ਇੱਕ ਮਕੈਨਿਕ ਹੈ ਜੋ ਤੁਹਾਡੀ ਕਾਰ ਨੂੰ ਚੱਲਦਾ ਰੱਖਦਾ ਹੈ ਅਤੇ ਪੰਜ ਲੋਕਾਂ ਨੂੰ ਨੌਕਰੀ ਦੇਂਦਾ ਹੈ। ਇੱਕ ਫਾਰਮ ਤੁਹਾਡੇ ਪਰਿਵਾਰ ਦਾ ਪੇਟ ਭਰਦਾ ਹੈ, ਅਤੇ ਸਿਹਤਮੰਦ ਰੱਖਦਾ ਹੈ।

ਗਲੀ ਵਿੱਚ ਸਥਿਤ ਕੌਫੀ ਸ਼ਾਪ, ਅਤੇ ਬਾਰ ਉਹ ਥਾਵਾਂ ਹਨ ਜਿੱਥੇ ਹਫ਼ਤੇ ਦੇ ਅੰਤ ਵਿੱਚ ਤੁਸੀਂ ਦੋਸਤਾਂ ਨੂੰ ਮਿਲਦੇ ਹੋ।

ਪ੍ਰਤੂੰ ਹੁਣ, ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਭਾਰੀ ਟੈਕਸ ਵਾਧਿਆਂ ਨਾਲ ਇਹਨਾਂ ਲੋਕਲ ਬਿਜਨਸਾਂ ਲਈ ਖਤਰਾ ਬਣ ਰਹੀ ਹੈ, ਨੌਕਰੀਆਂ ਜਾਂ ਸਾਡੇ ਭਾਈਚਾਰਿਆਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਕੁੱਝ ਵੀ ਸੋਚੇ ਸਮਝੇ ਬਗੈਰ।

ਅਸੀਂ ਮਹਿਜ਼ ਇੱਕ ਪਾਸੇ ਖਲੋ ਕਿ ਇਹਨਾਂ ਨੂੰ ਲਿਬਰਲਾਂ ਹੱਥੋਂ ਤਬਾਹ ਨਹੀਂ ਹੋਣ ਦੇ ਸਕਦੇ।

ਐਂਡਰੀਊ ਸ਼ੀਅਰ ਅਤੇ ਕੈਨੇਡਾ ਦੇ ਕੰਜ਼ਰਵੇਟਿਵਾਂ ਕੋਲ ਖੁਸ਼ਹਾਲੀ ਅਤੇ ਹਰ ਇੱਕ ਲਈ ਅਵਸਰ ਪੈਦਾ ਕਰਨ ਦਾ ਇੱਕ ਉਸਾਰੂ ਦ੍ਰਿਸ਼ਟੀਕੋਣ ਹੈ।

ਸਮੁੱਚੇ ਕੈਨੇਡਾ ਭਰ ਵਿੱਚ ਲੋਕ ਆਪਣੇ ਫਿਕਰ ਦਰਸਾ ਰਹੇ ਹਨ ਅਤੇ ਸਾਨੂੰ ਜੁਆਇਨ ਕਰ ਰਹੇ ਹਨ। ਅਸੀਂ ਸਥਾਨਕ ਬਿਜਨਸਾਂ ਨੂੰ ਬਚਾਉਣ ਦੇ ਹੱਕ ਵਿੱਚ ਖੜੇ ਹਾਂ!

ਸਾਡੇ ਨਾਲ ਖਲੋਵੋ – ਥੱਲੇ ਸਾਈਨ ਕਰੋ:

ਜੇਕਰ ਤੁਸੀਂ ਲੋਕਲ ਬਿਜਨਸ ਦੇ ਹੱਕ ਵਿੱਚ ਹੋ ਤਾਂ ਸਾਈਨ ਕਰੋ:

ਸਾਂਝਾ ਕਰੋ: